Can Sikh Eat Meat – ਕਬੀਰ ਜੋਰੀ ਕੀਏ ਜੁਲਮੁ ਹੈ

ਮਾਸ ਖਾਣ ਵਾਲੇ ਆਖਦੇ ਹਨ ਕਿ ਜੀ ਇਸ ਸ਼ਬਦ ਦੇ ਅਰਥ ਸਿਰਫ ਮੁਸਲਮਾਨਾਂ ਤੇ ਹੀ ਢੁਕਦੇ ਹਨ, ਸਾਡੇ ਤੇ ਨਹੀਂ । ਕਿਉਂਕਿ ਕਹਿੰਦੇ ਇਥੇ ਸਿਰਫ ਰੱਬ ਦੇ ਨਾਮ ਤੇ ਕੁਰਬਾਨੀ ਦੇ ਕੇ ਮਾਰਨ ਨੂੰ ਹੀ ਗਲਤ ਕਿਹਾ ਹੈ । ਭਾਵ: ਜੇ ਖਾਣ ਲਈ ਜਾਨਵਰ ਮਾਰਨਾ ਹੈ ਤਾਂ ਰੱਬ ਨੂੰ ਕੁਰਬਾਨੀ ਦੇਣ ਦਾ ਪਾਖੰਡ ਨਾ ਕਰੋ। ਵੀਰੋ ਤੁਸੀਂ ਗੁਮਰਾਹ ਕਰ ਰਹੇ ਹੋ ਸੰਗਤਾਂ ਨੂੰ ਕਿਉਂਕਿ ਤੁਹਾਡੀ ਇਹ ਦਲੀਲ ਫੋਕੀ ਹੈ ਕਿ ਇਥੇ ਸਿਰਫ ਰੱਬ ਦਾ ਨਾਮ ਲੈ ਕੇ ਕੁਰਬਾਨੀ ਦੇਣ ਨੂੰ ਹੀ ਗਲਤ ਕਿਹਾ ਹੈ । ਕਬੀਰ ਜੀ ਆਖਦੇ ਹਨ ਕਿ “ਕਬੀਰ ਜੋਰੀ ਕੀਏ ਜੁਲਮੁ ਹੈ” – ਅਰਥ: ਕਿਸੇ ਵੀ ਜਾਨਵਰ ਨਾਲ ਜਬਰਦਸਤੀ ਕਰਨੀ ਜੁਲਮ ਹੈ, ਭਾਵੇਂ ਉਸ ਨੂੰ ਹਲਾਲ ਦਾ ਨਾਮ ਦੇ ਦਵੋ ਜਾਂ ਵਾਹਿਗੁਰੂ ਕਹਿ ਕੇ ਝਟਕੇ ਦਾ ਨਾਮ ਦੇ ਦਵੋ। “ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥” ਮੀਟ ਖਾਣ ਵਾਲੇ ਇਹ ਗੱਲ ਸਪੱਸ਼ਟ ਕਰਨ – ਕੀ ਗੁਰਬਾਣੀ ਦਾ ਇਸ਼ਾਰਾ ਇਸ ਪੰਗਤੀ ਵਿਚ ਜਾਨਵਰਾ ਨਾਲ ਧੱਕਾ ਕਰਨ ਦਾ ਨਹੀਂ ਹੈ? ਜੇ ਨਹੀਂ ਤਾਂ ਫਿਰ ਕੀ ਹਲਾਲ ਬੰਦਿਆਂ ਨੂੰ ਕੀਤਾ ਜਾਂਦਾ ਹੈ? ਇਥੇ ਕਬੀਰ ਜੀ ਇਹ ਗੱਲ ਸਮਝਾ ਰਹੇ ਹਨ ਕਿ ਜੀਵ ਨੂੰ ਮਾਰਨਾ ਬਹੁਤ ਵੱਡਾ ਜੁਮਲ ਹੈ ਭਾਵੇਂ ਤੁਸੀਂ ਰੱਬ ਦਾ ਨਾਮ ਲੈ ਕੇ ਉਸਨੂੰ ਹਲਾਲ ਕਹਿ ਦਵੋ ਜਾਂ ਵਾਹਿਗੁਰੂ ਕਹਿ ਕੇ ਝਟਕਾ ਕਰ ਦਵੋ, ਲੇਖਾ ਤੁਹਾਨੂੰ ਫਿਰ ਵੀ ਦੇਣਾ ਪਵੇਗਾ ਕਿਉਂਕਿ ਕਰ ਤੁਸੀਂ ਜੁਲਮ ਹੀ ਰਹੇ ਹੋ । ਇਸ ਤੋਂ ਵੱਡਾ ਹੋਰ ਸਬੂਤ ਹੋਰ ਕੀ ਹੋ ਸਕਦਾ ਹੈ । ਜੇ ਕਿਸੇ ਕੋਲ ਕੋਈ ਜਵਾਬ ਹੋਵੇ ਤਾਂ ਉਡੀਕ ਵਿੱਚ ਰਹਾਂਗੇ – Sikh Voice